AdvisorToClient
Share with clients:

ਘਰ ਦੇ ਬੀਮੇ ਬਾਰੇ 10 ਬੇਫ਼ਿਜੂਲ ਨੁਕਤੇ

EnglishChinese (中文)Hindi (हिन्दी)

house-insurance

ਆਉਂਦੇ ਸਾਲ ਦੌਰਾਨ ਸਮੂਹ ਕੈਨੇਡੀਅਨ ਆਪਣੇ ਘਰ ਦੇ ਬੀਮੇ ਲਈ ਵਧੇਰੇ ਰਕਮ ਅਦਾ ਕਰਨਗੇ, ਭਾਵੇਂ ਉਨ੍ਹਾਂ ਨੇ ਕਲੇਮ ਕੀਤਾ ਹੋਵੇ ਜਾਂ ਨਾ। ਤੁਹਾਡੇ ਮੁਵੱਕਿਲ ਹੈਰਾਨ ਹੋ ਕੇ ਪੁੱਛਣਗੇ ਕਿ ਅਜਿਹਾ ਕਿਉਂ। ਇੱਥੇ ਅਸੀਂ ਦੱਸਣ ਜਾ ਰਹੇ ਹਾਂ ਕਿ ਬੀਮਾ ਕਿਵੇਂ ਕੰਮ ਕਰਦਾ ਹੈ, ਅਤੇ ਕੁੱਝ ਅਜਿਹੇ ਸਰਗਰਮ ਵਿਚਾਰ, ਜਿਨ੍ਹਾਂ ਰਾਹੀਂ ਤੁਸੀਂ ਉਨ੍ਹਾਂ ਨੂੰ ਆਪਣੀਆਂ ਪਾਲਿਸੀਜ਼ ਤੋਂ ਖ਼ੁਸ਼ ਰੱਖ ਸਕਦੇ ਹੋ।

ਉਂਝ ਤਾਂ ਪਾਲਿਸੀ ਦੇ ਮਹਿੰਗੇ ਹੋਣ ਦੇ ਕਈ ਕਾਰਣ ਹਨ, ਪਰ ਮੁੱਖ ਕਾਰਣ ਇਹ ਹੈ ਕਿ ਤੁਹਾਡੇ ਮੁਵੱਕਿਲਾਂ ਦੇ ਸਥਾਨਕ ਘਰ ਬੀਮਾ ਪ੍ਰਦਾਤੇ (local home insurance providers) ਵਿਸ਼ਵ ਪੱਧਰੀ ਬਾਜ਼ਾਰ ਦਾ ਹਿੱਸਾ ਹਨ, ਜਿਵੇਂ ਸਕੁਏਰ ਵਨ ਇਨਸ਼ਯੋਰੈਂਸ (Square One Insurance)। ਇਸ ਦਾ ਮਤਲਬ ਹੈ ਕਿ ਸਮੁੱਚੇ ਕੈਨੇਡਾ ਤੇ ਸਮੁੱਚੇ ਵਿਸ਼ਵ ਦੀਆਂ ਤਬਾਹੀਆਂ (ਅਤੇ ਕਲੇਮਜ਼) ਉਨ੍ਹਾਂ ਦੀਆਂ ਪਾਲਿਸੀਜ਼ ਲਈ ਵਸੂਲੀਆਂ ਜਾਣ ਵਾਲੀਆਂ ਦਰਾਂ ਉਤੇ ਅਸਰ ਪਾਉਂਦੀਆਂ ਹਨ।

ਆਪਣੇ ਪ੍ਰੀਮੀਅਮਜ਼ ਘੱਟ ਰੱਖਣ ਵਿੱਚ ਮਦਦ ਲਈ, ਆਪਣੇ ਮੁਵੱਕਿਲਾਂ ਨੂੰ ਦੱਸੋ:

  1. ਕੇਵਲ ਆਪਣੇ ਨਾਲ ਸਬੰਧਤ ਵਸਤਾਂ ਦਾ ਹੀ ਬੀਮਾ ਕਰਵਾਓ। ਘਰਾਂ ਲਈ ਜ਼ਿਆਦਾਤਰ ਬੀਮਾ ਪਾਲਿਸੀਜ਼ ਵਿੱਚ ਫ਼ਰ ਕੋਟਸ ਲਈ 6,000 ਡਾਲਰ ਦੀ ਕਵਰੇਜ ਅਤੇ 5,000 ਡਾਲਰ ਸੋਨੇ ਦੇ ਗਹਿਣਿਆਂ ਲਈ ਹੁੰਦੀ ਹੈ। ਜੇ ਤੁਹਾਡੇ ਕੋਲ ਇਨ੍ਹਾਂ ਲਈ ਕੁੱਝ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ਦੇ ਬੀਮੇ ਲਈ ਅਦਾਇਗੀ ਕਿਉਂ ਕਰੋਂ? ਅਜਿਹਾ ਪ੍ਰਦਾਤਾ (provider) ਲੱਭੋ, ਜਿਹੜਾ ਤੁਹਾਡੀ ਪਾਲਿਸੀ ਨੂੰ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਨਿਜੀਕ੍ਰਿਤ ਕਰ ਸਕੇ ਅਤੇ ਤੁਹਾਡੀ ਬੱਚਤ ਹੋ ਸਕੇ।
  2. ਆਪਣੇ ਮਕਾਨ ਦਾ ਵਧੇਰੇ ਬੀਮਾ ਨਾ ਕਰਵਾਓ। ਜੇ ਤੁਹਾਡਾ ਆਪਣਾ ਮਕਾਨ ਹੈ, ਤਾਂ ਤੁਸੀਂ ਕੇਵਲ ਓਨਾ ਹੀ ਬੀਮਾ ਕਰਵਾਓ ਜਿੰਨਾ ਖ਼ਰਚਾ ਉਸ ਦੀ ਮੁੜ ਉਸਾਰੀ ਉਤੇ ਹੋਵੇਗਾ, ਉਹ ਨਹੀਂ, ਜਿਹੜਾ ਤੁਸੀਂ ਅਦਾ ਕੀਤਾ ਹੈ। ਜਦੋਂ ਤੁਸੀਂ ਆਪਣਾ ਮਕਾਨ ਤੇ ਜ਼ਮੀਨ ਖ਼ਰੀਦਦੇ ਹੋ, ਤਾਂ ਤੁਸੀਂ ਉਸ ਲਈ ਬਾਜ਼ਾਰੀ ਕੀਮਤ ਅਦਾ ਕਰਦੇ ਹੋ। ਹੋਮ ਇਨਸ਼ਯੋਰੈਂਸ ਵਿੱਚ ਕੇਵਲ ਮਕਾਨ ਹੀ ਕਵਰ ਹੁੰਦਾ ਹੈ।
  3. ਆਪਣੀ ਪਾਲਿਸੀ ਦਾ ‘ਡਿਡਕਟੀਬਲ’ (ਕਟੌਤੀਯੋਗ) ਵਧਾਓ। ਮਕਾਨਾਂ ਦੀਆਂ ਜ਼ਿਆਦਾਤਰ ਬੀਮਾ ਪਾਲਿਸੀਜ਼ ਉਤੇ ਇੱਕ ਮਿਆਰੀ ‘ਪਾਲਿਸੀ ਡਿਡਕਟੀਬਲ’ 500 ਡਾਲਰ ਹੁੰਦਾ ਹੈ। ਇਸ ਰਕਮ ਦੀ 20 ਕੁ ਸਾਲ ਪਹਿਲਾਂ ਤਾਂ ਕੋਈ ਤੁਕ ਬਣਦੀ ਸੀ ਪਰ ਅੱਜ ਦੇ ਮਿਆਰਾਂ ਅਨੁਸਾਰ ਇਹ ਬਹੁਤ ਘੱਟ ਹੈ। ਆਪਣਾ ‘ਡਿਡਕਟੀਬਲ’ ਵਧਾ ਕੇ 1,000 ਡਾਲਰ ਤੋਂ 2,500 ਡਾਲਰ ਕਰਨਾ ਧਨ ਬਚਾਉਣ ਦੇ ਸਭ ਤੋਂ ਸੁਖਾਲ ਤਰੀਕਿਆਂ ਵਿਚੋਂ ਇੱਕ ਹੈ।
  4. ਛੋਟੇ ਨੁਕਸਾਨਾਂ ਲਈ ਕਦੇ ਕਲੇਮ-ਅਰਜ਼ੀ ਦਾਇਰ ਨਾ ਕਰੋ। ਇੱਕ ਕਲੇਮ-ਅਰਜ਼ੀ ਦਾਇਰ ਕਰਨਾ ਤੁਹਾਡਾ ਅਧਿਕਾਰ ਹੈ, ਭਾਵੇਂ ਉਸ ਦਾ ਆਕਾਰ ਕਿੰਨਾ ਵੀ ਕਿਉਂ ਨਾ ਹੋਵੇ, ਪਰ ਇਹ ਗੱਲ ਵੀ ਚੇਤੇ ਰੱਖੋ ਕਿ ਤੁਹਾਡੀ ਪਾਲਿਸੀ ਵਿੱਚ ‘ਕਲੇਮਜ਼ ਮੁਕਤ ਕਟੌਤੀ’ (claims free discount) ਵੀ ਸ਼ਾਮਲ ਹੁੰਦੀ ਹੈ, ਜੋ ਕੁੱਲ 20 ਪ੍ਰਤੀਸ਼ਤ ਜਾਂ ਵੱਧ ਵੀ ਹੋ ਸਕਦੀ ਹੈ। ਇਸੇ ਲਈ ਆਪਣਾ ਕਲੇਮ ਦਾਇਰ ਕਰਨ ਤੋਂ ਪਹਿਲਾਂ ਆਪਣਾ ਸਾਰਾ ਹਿਸਾਬ-ਕਿਤਾਬ ਲਾ ਲਵੋ। ਇਹੋ ਬਿਹਤਰ ਰਹਿੰਦਾ ਹੈ ਕਿ ਛੋਟਾ ਨੁਕਸਾਨ ਤੁਸੀਂ ਆਪਣੀ ਜੇਬ ’ਚੋਂ ਅਦਾ ਕਰ ਦੇਵੋਂ।
  5. ਕੋਈ ਵਿਆਜ-ਮੁਕਤ ਮਾਸਿਕ ਭੁਗਤਾਨ ਯੋਜਨਾ ਲੱਭੋ। ਬਹੁਤੇ ਪ੍ਰਦਾਤੇ ਮਾਸਿਕ ਭੁਗਤਾਨ ਯੋਜਨਾਵਾਂ ਦੀ ਪੇਸ਼ਕਸ਼ ਕਰਦੇ ਹਨ, ਪਰ ਬਚੋ, ਕਿਉਂਕਿ ਸਾਰੀਆਂ ਯੋਜਨਾਵਾਂ ਇੱਕ-ਸਮਾਨ ਤਰੀਕੇ ਨਹੀਂ ਉਲੀਕੀਆਂ ਜਾਂਦੀਆਂ। ਬਹੁਤੀਆਂ ਯੋਜਨਾਵਾਂ ਵਿਆਜ ਦਰਾਂ ਵਸੂਲਦੀਆਂ ਹਨ ਜੋ ਤੁਹਾਡੇ ਵੱਲੋਂ ਕ੍ਰੈਡਿਟ ਕਾਰਡ ਉਤੇ ਅਦਾ ਕੀਤੇ ਜਾਣ ਨਾਲੋਂ ਵੱਧ ਹੁੰਦਾ ਹੈ। ਇਸੇ ਲਈ ਵਿਆਜ-ਮੁਕਤ ਯੋਜਨਾਵਾਂ ਲੱਭੋ।
  6. ਬਿਹਤਰੀਨ ਕਵਰੇਜ ਤੇ ਦਰ ਲਈ ਹੀ ਖ਼ਰੀਦਦਾਰੀ ਕਰੋ। ਕਿਉਂਕਿ ਤੁਸੀਂ ਕਈ ਸਾਲਾਂ ਤੋਂ ਆਪਣੇ ਮੌਜੂਦਾ ਪ੍ਰਦਾਤਾ (current provider) ਨਾਲ ਚੱਲੇ ਆ ਰਹੇ ਹੋ, ਜਾਂ ਤੁਸੀਂ ਉਨ੍ਹਾਂ ਤੋਂ ਆਪਣੇ ਮਕਾਨ ਤੇ ਆਟੋ ਬੀਮਾ ਦੋਵੇਂ ਹੀ ਖ਼ਰੀਦਦੇ ਹੋ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਭ ਤੋਂ ਵਧੀਆ ਸੌਦਾ ਹਾਸਲ ਕਰ ਰਹੇ ਹੋ। ਤੁਲਨਾਤਮਕ ਕੀਮਤਾਂ ਆੱਨਲਾਈਨ ਲਵੋ ਤੇ ਤੁਸੀਂ ਬਿਹਤਰ ਹੀ ਕਰਨਾ ਚਾਹੋਗੇ।
  7. ਆਪਣਾ ਦੋਸਤਾਂ ਨੂੰ ਸਿਫ਼ਾਰਸ਼ ਕਰੋ, ਜੇ ਤੁਸੀਂ ਆਪਣੇ ਪ੍ਰਦਾਤਾ ਤੋਂ ਖ਼ੁਸ਼ ਹੋ, ਪੁੱਛੋ ਕਿ ਕੀ ਉਨ੍ਹਾਂ ਦਾ ਕੋਈ ਰੈਫ਼ਰਲ ਪ੍ਰੋਗਰਾਮ ਹੈ। ਜੇ ਤੁਹਾਡੇ ਹਵਾਲੇ ਨਾਲ ਕੋਈ ਵਿਅਕਤੀ ਕੋਈ ਪਾਲਿਸੀ ਖ਼ਰੀਦ ਲੈਂਦਾ ਹੈ, ਤਾਂ ਕੁੱਝ ਕੰਪਨੀਆਂ ਉਸ ਬਦਲੇ ‘ਖਾਤਾ ਛੋਟਾਂ’ (account credits) ਦੀਆਂ ਪੇਸ਼ਕਸ਼ ਕਰਦੀਆਂ ਹਨ। ਇੰਝ ਨਾ ਕੇਵਲ ਤੁਹਾਡਾ ਧਨ ਬਚੇਗਾ, ਸਗੋਂ ਤੁਸੀਂ ਆਪਣੇ ਦੋਸਤਾਂ ਨੂੰ ਵੀ ਧਨ ਦੀ ਬੱਚਤ ਕਰਨ ਵਿੱਚ ਮਦਦ ਕਰ ਰਹੇ ਹੋ।
  8. ਇੱਕ ‘ਬੈਕਵਾਟਰ ਵਾਲਵ’ ਸਥਾਪਤ ਕਰਵਾਓ। ਇਹ ਉਪਕਰਣ ਸ਼ਹਿਰ ਦੇ ਸੀਵਰ ਸਿਸਟਮ ਤੋਂ ਤੁਹਾਡੇ ਘਰ ਵਿੱਚ ਪਾਣੀ ਵਾਪਸ ਜਾਣ ਤੋਂ ਰੋਕਣਗੇ। ਇਸ ਉਪਕਰਣ ਦੀ ਲਾਗਤ ਲਗਭਗ 100 ਡਾਲਰ ਹੁੰਦੀ ਹੈ ਤੇ ਇਸ ਨੂੰ ਫ਼ਿੱਟ ਕਰਵਾਉਣ ਉਤੇ ਲਗਭਗ 1,000 ਡਾਲਰ ਦਾ ਖ਼ਰਚਾ ਆ ਜਾਂਦਾ ਹੈ। ਕੁੱਝ ਨਗਰ ਕੌਂਸਲਾਂ ਛੋਟ ਦਿੰਦੀਆਂ ਹਨ ਅਤੇ ਕੁੱਝ ਬੀਮਾ ਪ੍ਰਦਾਤੇ (Insurance Providers) ਇਹ ਉਪਕਰਣ ਫ਼ਿੱਟ ਕਰਵਾਉਣ ਲਈ ਕਟੌਤੀ ਦੀ ਪੇਸ਼ਕਸ਼ ਵੀ ਕਰਦੀਆਂ ਹਨ।
  9. ਪਲਾਸਟਿਕ ਤੇ ਰਬੜ ਦੇ ਪਲੰਬਿੰਗ ਹੌਜ਼ਸ ਬਦਲਵਾ ਕੇ ਉਨ੍ਹਾਂ ਦੀ ਥਾਂ ਬ੍ਰੇਡਡ ਸਟੀਲ ਦੇ ਲਗਵਾ ਲਵੋ। ਪਲਾਸਟਿਕ ਤੇ ਰਬੜ ਦੇ ਹੌਜ਼ ਫ੍ਰਿਜਾਂ ਅਤੇ ਡਿਸ਼-ਵਾਸ਼ਰਜ਼, ਵਾਸ਼ਿੰਗ ਮਸ਼ੀਨਾਂ ਤੇ ਪਖਾਨਿਆਂ ਨਾਲ ਜੁੜੇ ਹੁੰਦੇ ਹਨ ਤੇ ਇਹ ਸਮਾਂ ਬੀਤਣ ਨਾਲ ਤਿੜਕ ਤੇ ਚੋਅ ਸਕਦੇ ਹਨ। ਬ੍ਰੇਡਡ ਸਟੀਲ ਦੇ ਹੌਜ਼ ਲਗਵਾਉਣ ਨਾਲ ਨੁਕਸਾਨ ਦੀ ਸੰਭਾਵਨਾ ਘਟ ਜਾਂਦੀ ਹੈ, ਜਿਸ ਨਾਲ ਤੁਹਾਡੇ ਪ੍ਰੀਮੀਅਮਜ਼ ਘੱਟ ਰੱਖਣ ਵਿੱਚ ਮਦਦ ਮਿਲਦੀ ਹੈ।
  10. ਚੋਰਾਂ ਤੋਂ ਚੌਕਸੀ ਤੇ ਨਿਗਰਾਨੀ ਵਾਲਾ ਅਲਾਰਮ ਫ਼ਿਟ ਕਰਵਾਓ। ਸਾਰੇ ਬੀਮਾ ਪ੍ਰਦਾਤਾ (Insurance Providers) ਕਟੌਤੀਆਂ ਦੀ ਪੇਸ਼ਕਸ਼ ਕਰਦੇ ਹਨ, ਜੇ ਤੁਹਾਡੇ ਘਰ ਵਿੱਚ ਚੋਰਾਂ ਤੋਂ ਚੌਕਸੀ ਵਾਲਾ ਅਲਾਰਮ ਲੱਗਾ ਹੋਇਆ ਹੈ, ਉਹ ਚਲਦਾ ਹੈ ਤੇ ਉਸ ਦੀ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੋਮ ਇਨਸ਼ਯੋਰੈਂਸ ਉਤੇ ਧਨ ਦੀ ਬੱਚਤ ਹੋਵੇਗੀ, ਸਗੋਂ ਤੁਹਾਨੂੰ ਮਨ ਦਾ ਵਾਧੂ ਚੈਨ ਵੀ ਮਿਲੇਗਾ।
 SHARE WITH OTHER ADVISORS